ਜਿਹੜਾ ਬਹੁਤੀ ਵਿੱਦਿਆ ਪੜ੍ਹਿਆ ਹੋਵੇ |
ਵਿਦਵਾਨ |
ਜਿਹੜਾ ਦੋ ਆਦਮੀਆਂ ਵਿਚਕਾਰ ਗੱਲ-ਬਾਤ ਕਰਾਵੇ |
ਵਿਚੋਲਾ |
ਵਿਸ਼ਵਾਸ ਦੁਆ ਕੇ ਫਿਰ ਜਾਣ ਵਾਲਾ |
ਵਿਸਾਹ-ਘਾਤੀ |
ਯੋਧਿਆਂ ਦੀ ਮਹਿਮਾ ਵਿਚ ਲਿਖੀ ਗਈ ਬਿਰਤਾਂਤਕ ਕਵਿਤਾ |
ਵਾਰ |
ਮੌਤ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ |
ਵਰ੍ਹੀਣਾ |
ਵਿਆਹ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ |
ਵਰ੍ਹੇਜ |
ਸਾਲ ਪਿੱਛੋਂ ਆਈ ਜਨਮ ਦੀ ਓਹੀ ਤਰੀਕ |
ਵਰ੍ਹੇ-ਗੰਢ |
ਜਿਹੜਾ ਦਿਲ ਖੋਲ੍ਹ ਕੇ ਦਾਨ ਕਰੇ |
ਉਦਾਰਚਿਤ |
ਜਿਸ ਨੂੰ ਸਹਾਰਿਆ ਨਾ ਜਾ ਸਕੇ |
ਅਸਹਿ |
ਜਿਸ ਨੂੰ ਕੱਟਿਆ ਨਾ ਜਾ ਸਕੇ |
ਅਕੱਟ |
ਜਿਹੜਾ ਕਿਸੇ ਦੀ ਕੀਤੀ ਹੋਈ ਨੇਕੀ ਨਾ ਜਾਣੇ |
ਅਕ੍ਰਿਤਘਣ |
ਜਿਹੜਾ ਕਿਸੇ ਦੀ ਕੀਤੀ ਜਾਣੇ |
ਕ੍ਰਿਤੱਗ |
ਜਿਸ ਨੂੰ ਜੂਆ ਖੇਡਣ ਦੀ ਆਦਤ ਪੈ ਜਾਏ |
ਜੁਆਰੀਆ |
ਜਿਸ ਨੂੰ ਸ਼ਰਾਬ ਪੀਣ ਦੀ ਆਦਤ ਪੈ ਜਾਏ |
ਸ਼ਰਾਬੀ |
ਜਿਸ ਨੂੰ ਵੱਢੀ ਲੈਣ ਦੀ ਆਦਤ ਪੈ ਜਾਏ |
ਵੱਢੀ-ਖੋਰ |
ਉਹ ਕੰਮ ਜੋ ਬਿਨ੍ਹਾਂ ਕੁਝ ਲਏ ਕੀਤਾ ਜਾਏ |
ਵਗਾਰ |
ਉਹ ਜਾਇਦਾਦ ਜੋ ਵੱਡੇ-ਵਡੇਰਿਆਂ ਪਾਸੋਂ ਮਿਲੇ |
ਵਿਰਸਾ |
ਉਹ ਪਾਠ ਜੋ ਅਰੰਭ ਤੋਂ ਲੈ ਕੇ ਅੰਤ ਤੱਕ ਅਰੁਕ ਕੀਤਾ ਜਾਏ |
ਅਖੰਡ-ਪਾਠ |
ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ |
ਅਖਾੜਾ |
ਜਿਸਨੂੰ ਕਿਸੇ ਵੀ ਚੀਜ ਦਾ ਗਿਆਨ ਨਾ ਹੋਵੇ |
ਅਗਿਆਨੀ |
ਜਿਸ ਨੂੰ ਹਰ ਚੀਜ ਦਾ ਗਿਆਨ ਹੋਵੇ |
ਗਿਆਨੀ |
ਜਿਸ ਨੂੰ ਜਿੱਤਿਆ ਨਾ ਜਾ ਸਕੇ |
ਅਜਿੱਤ |
ਜਿਹੜਾ ਕਦੇ ਨਾ ਥੱਕੇ |
ਅਣਥੱਕ |
ਜਿਹੜਾ ਅਣਖ ਰੱਖਦਾ ਹੋਵੇ |
ਅਣਖੀਲਾ |
ਜਿਹੜਾ ਦਿਲ ਦੀਆਂ ਜਾਣੇ |
ਅੰਤਰਯਾਮੀ |
ਮੌਤ ਤੋਂ ਬਾਅਦ ਜਾਇਦਾਦ ਸਬੰਧੀ ਲਿਖਤ |
ਵਸੀਅਤ |
ਜਿਹੜਾ ਅੰਨ੍ਹੇ-ਵਾਹ ਦੂਜਿਆਂ ਦੇ ਮਗਰ ਲੱਗੇ |
ਲਾਈ-ਲੱਗ |
ਅਮਨ-ਚੈਨ ਦੀ ਅਣਹੋਂਦ |
ਰਾਮ-ਰੌਲਾ |
ਉਹ ਰਾਜ ਜਿਸ ਵਿੱਚ ਸਭ ਦੁਖੀ ਹੋਣ |
ਰਾਵਣ-ਰਾਜ |
ਉਹ ਰਾਜ ਜਿਸ ਵਿੱਚ ਸਭ ਸੁਖੀ ਹੋਣ |
ਰਾਮ-ਰਾਜ |
ਜਿਹੜਾ ਕਦੇ ਨਾ ਟੁੱਟੇ |
ਅਟੁੱਟ |
ਜਿਹੜਾ ਨਾ ਦਿਸੇ |
ਅਦਿਸ |
ਜਿਹੜਾ ਕਦੇ ਵੀ ਕੋਈ ਭੁੱਲ ਨਾ ਕਰੇ |
ਅਭੁੱਲ |
ਜਿਹੜਾ ਮੇਟਿਆ ਨਾ ਜਾ ਸਕੇ |
ਅਮਿੱਟ |
ਜਿਸ ਨੂੰ ਮਿਣਿਆ ਨਾ ਜਾ ਸਕੇ |
ਅਮਿੱਤ |
ਜਿਸ ਨੂੰ ਮੋੜਿਆ ਨਾ ਜਾ ਸਕੇ |
ਅਮੋੜ |
ਜਿਹੜਾ ਰੋਕਿਆ ਨਾ ਜਾ ਸਕੇ |
ਅਰੁਕ |
ਜਿਸ ਨੂੰ ਜਾਣਿਆ ਜਾ ਸਕੇ |
ਅਲੱਖ |
ਉਹ ਜਖਮ ਜੋ ਕੱਚਾ ਹੋਵੇ |
ਅੱਲਾ |
ਜਿਹੜਾ ਸੁਭਾਅ ਵਜੋਂ ਮਸਤ-ਮਲੰਗ ਹੋਵੇ |
ਅਲਬੇਲਾ |
ਉਹ ਮਰਦ ਜਿਸ ਦੀ ਪਤਨੀ ਮਰ ਗਈ ਹੋਵੇ |
ਰੰਡਾ |
ਉਹ ਔਰਤ ਜਿਸ ਦਾ ਪਤੀ ਮਰ ਗਿਆ ਹੋਵੇ |
ਵਿਧਵਾ, ਰੰਡੀ |
ਉਹ ਔਰਤ ਜਿਸ ਦਾ ਪਤੀ ਜਿਊਂਦਾ ਹੋਵੇ |
ਸੁਹਾਗਣ |
ਉਹ ਥਾਂ ਜਿੱਥੇ ਯਤੀਮਾਂ ਨੂੰ ਰੱਖਿਆ ਜਾਏ |
ਯਤੀਮ-ਖਾਨਾ |
ਜਿਸ ਦੇ ਮਾਪੇ ਮਰ ਗਏ ਹੋਣ |
ਯਤੀਮ |
ਹਿੱਸੇ ਤੇ ਜਮੀਨ ਲੈ ਕੇ ਵਾਹੀ ਕਰਨ ਵਾਲਾ ਕਿਸਾਨ |
ਮੁਜ਼ਾਰਾ |
ਲਾ ਕੇ ਕਹੀ ਕੋਈ ਗੱਲ |
ਮਿਹਣਾ |
ਉਹ ਗੱਡੀ ਜਿਸ ਵਿੱਚ ਕੇਵਲ ਮਾਲ-ਅਸਬਾਬ ਹੀ ਲੱਦਿਆ ਜਾਏ |
ਮਾਲ-ਗੱਡੀ |
ਉਹ ਜ਼ਮੀਨ ਜਿੱਥੇ ਦੂਰ ਤੱਕ ਬਿਰਖ-ਝਾੜੀਆਂ ਹੀ ਹੋਣ |
ਜੰਗਲ |
ਉਹ ਜ਼ਮੀਨ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ |
ਮਾਰੂਥਲ |
ਉਹ ਜ਼ਮੀਨ ਜੋ ਮੀਂਹ ਦੇ ਆਸਰੇ ਫਸਲ ਦੇਵੇ |
ਮਾਰੂ |
ਉਹ ਬੋਲੀ ਜੋ ਲਿਖਤ ਲਈ ਵਿਦਵਾਨਾਂ ਨੇ ਅਪਣਾਈ ਹੋਵੇ |
ਟਕਸਾਲੀ ਬੋਲੀ, ਸਾਹਿਤਕ ਬੋਲੀ |
ਉਹ ਬੋਲੀ ਜੋ ਕਿਸੇ ਖਾਸ ਇਲਾਕੇ ਦੀ ਹੋਵੇ |
ਉਪ-ਬੋਲੀ |
ਉਹ ਬੋਲੀ ਜੋ ਮਾਂ ਦੇ ਦੁੱਧ ਨਾਲ ਸਿੱਖੀ ਜਾਏ |
ਮਾਤ-ਬੋਲੀ, ਮਾਤ-ਭਾਸ਼ਾ |
ਜਿਹੜੀ ਚੀਜ਼ ਕਿਸੇ ਤੋਂ ਮੰਗੀ ਹੋਵੇ |
ਮਾਂਗਵੀਂ |
ਮਾਸ ਨਾ ਖਾਣ ਵਾਲਾ |
ਵੈਸ਼ਨੂੰ |
ਮਾਸ ਖਾਣ ਵਾਲਾ |
ਮਾਸਾਹਾਰੀ |
ਜਿਹੜਾ ਸਦਾ ਚੜ੍ਹਦੀ ਕਲਾ ਵਿੱਚ ਰਹੇ |
ਆਸ਼ਾਵਾਦੀ |
ਜਿਹੜਾ ਸਦਾ ਢਹਿੰਦੀ ਕਲਾ ਵਿੱਚ ਰਹੇ |
ਨਿਰਾਸ਼ਾਵਾਦੀ |
ਜਿਹੜਾ ਕਿਸੇ ਕਾਨੂੰਨ ਦੀ ਪ੍ਰਵਾਹ ਨਾ ਕਰੇ |
ਆਕੀ |
ਆਪਣੇ-ਆਪ ਨੂੰ ਮਾਰ ਲੈਣਾ |
ਆਤਮ-ਘਾਤ |
ਉਹ ਪੁਸਤਕ ਜਿਸ ਵਿੱਚ ਲਿਖਾਰੀ ਵੱਲੋਂ ਉਸ ਦੀ ਆਪਣੀ ਜੀਵਨੀ ਲਿਖੀ ਹੋਵੇ |
ਆਤਮ ਕਥਾ, ਸ੍ਵੈ-ਜੀਵਨੀ |
ਉਹ ਗੱਲ ਜਿਹੜੀ ਆਪਣੇ-ਆਪ ਨਾਲ ਬੀਤੀ ਹੋਵੇ |
ਆਪ-ਬੀਤੀ, ਹੱਡ-ਬੀਤੀ |
ਉਹ ਗੱਲ ਜਿਹੜੀ ਦੁਨੀਆਂ ਨਾਲ ਬੀਤੀ ਹੋਵੇ |
ਜੱਗ-ਬੀਤੀ |
ਜਿਹੜਾ ਸਾਰਿਆਂ ਤੋਂ ਵੱਖਰਾ ਹੋਵੇ |
ਅਲੇਪ |
ਜਦ ਮੀਂਹ ਦੀ ਘਾਟ ਹੋ ਜਾਏ |
ਔੜ |
ਜਿਸਦੀ ਕੋਈ ਔਲਾਦ ਨਾ ਹੋਵੇ |
ਔਂਤਰਾ |
ਜਿਸਦੀ ਔਲਾਦ ਹੋਵੇ |
ਸੌਂਤਰਾ |
ਜਿਹੜਾ ਬਹੁਤੀਆਂ ਕੌਮਾਂ ਜਾਂ ਦੇਸ਼ਾਂ ਦਾ ਸਾਂਝਾ ਹੋਵੇ |
ਅੰਤਰ-ਰਾਸ਼ਟਰੀ, ਕੌਮਾਂਤਰੀ |
ਜਿਸਨੇ ਧਰਮ ਹਿਤ ਜਾਨ ਦਿੱਤੀ ਹੋਵੇ |
ਸ਼ਹੀਦ |
ਉਹ ਇਸਤਰੀ ਜੋ ਪਤੀ ਨਾਲ ਸੜ ਕੇ ਮਰੇ |
ਸਤੀ |
ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ |
ਸਪਤਾਹਿਕ |
ਸੱਪ ਦਾ ਬੱਚਾ |
ਸਪੋਲੀਆ |
ਜਿਹੜੇ ਇੱਕ ਸਮੇਂ ਹੋਣ |
ਸਮਕਾਲੀ |
ਜਿਸ ਵਿੱਚ ਨਵੀਆਂ ਤੇ ਉਸਾਰੂ ਰੁਚੀਆਂ ਹੋਣ |
ਅਗਰਗਾਮੀ |
ਜਿਸ ਵਿੱਚ ਸਭ ਸ਼ਕਤੀਆਂ ਹੋਣ |
ਸਰਬ-ਸ਼ਕਤੀਮਾਨ |
ਜਦ ਸਾਰਿਆਂ ਦੀ ਇੱਕ ਰਾਏ ਹੋਵੇ |
ਸਰਬ-ਸੰਮਤੀ |
ਜਿਸ ਨੂੰ ਹਰ ਗੱਲ ਦਾ ਪਤਾ ਹੋਵੇ |
ਸਰਬ-ਗਿਆਤਾ |
ਜਿਹੜਾ ਸਭ ਕੁਝ ਖਾ ਜਾਣ ਵਾਲਾ ਹੋਵੇ |
ਸਰਬ-ਭੱਖੀ |
ਜਿਹੜਾ ਹਰ ਥਾਂ ਤੇ ਪਾਇਆ ਜਾਵੇ |
ਸਰਬ-ਵਿਆਪਕ |
ਸੋਨੇ ਚਾਂਦੀ ਦਾ ਵਪਾਰ ਕਰਨ ਵਾਲਾ |
ਸਰਾਫ਼ |
ਹੀਰੇ-ਜਵਾਹਰਾਤ ਦਾ ਵਪਾਰ ਕਰਨ ਵਾਲਾ |
ਜੌਹਰੀ |
ਲੋਕਾਂ ਨੂੰ ਵਿਆਜ ਤੇ ਰੁਪਿਆ ਦੇਣ ਵਾਲਾ |
ਸ਼ਾਹ |
ਜੋ ਵਿਆਜ ਤੇ ਰੁਪਿਆ ਲਵੇ |
ਸਾਮੀ |
ਉਹ ਥਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਵੇ |
ਸ਼ਾਮਲਾਟ |
ਉਹ ਰਾਜ-ਪ੍ਰਬੰਧ ਜਿਸ ਵਿੱਚ ਦੂਜਿਆਂ ਤੇ ਹਕੂਮਤ ਕੀਤੀ ਜਾਏ |
ਸਾਮਰਾਜ |
ਦੂਜਿਆਂ ਨੂੰ ਅਧੀਨ ਰੱਖ ਕੇ ਰਾਜ ਕਰਨ ਵਾਲਾ |
ਸਾਮਰਾਜੀ |
ਉਹ ਰਾਜ-ਪ੍ਰਬੰਧ ਜਿਸ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਰਾਜ ਕਰਨ |
ਲੋਕ-ਰਾਜ |
ਲੋਕਾਂ ਦੇ ਪ੍ਰਤੀਨਿਧਾਂ ਦੀ ਕਾਨੂੰਨ ਬਣਾਉਣ ਵਾਲੀ ਸਭਾ |
ਲੋਕ-ਸਭਾ |
ਉਹ ਥਾਂ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਏ |
ਸਿਵੇ, ਮੜ੍ਹੀਆਂ, ਸ਼ਮਸ਼ਾਨ ਭੂਮੀ |
ਉਹ ਥਾਂ ਜਿੱਥੇ ਮੁਰਦਿਆਂ ਨੂੰ ਦਬਾਇਆ ਜਾਏ |
ਕਬਰਿਸਤਾਨ |
ਆਪਣਾ ਉੱਲੂ ਸਿੱਧਾ ਕਰਨ ਵਾਲਾ |
ਸੁਆਰਥੀ |
ਗੁੱਝੇ ਭੇਦਾਂ ਨੂੰ ਲੱਭਣ ਵਾਲਾ |
ਸੂਹੀਆ |
ਕਿਤਾਬਾਂ ਦੀ ਲਿਸਟ |
ਸੂਚੀ-ਪੱਤਰ |
ਲੜਾਈ ਵਿੱਚ ਨਿਡਰਤਾ ਨਾਲ ਲੜਨ ਵਾਲਾ |
ਸੂਰਮਾ |
ਉਹ ਆਦਮੀ ਜੋ ਬਿਨ੍ਹਾਂ ਕੁਝ ਲਏ ਸੇਵਾ ਕਰੇ |
ਸੇਵਾਦਾਰ |
ਪਤੀ ਦੀ ਵਿਆਹੀ ਹੋਈ ਦੂਜੀ ਤੀਵੀਂ |
ਸੌਂਕਣ |
ਕਿਸੇ ਖਾਸ ਆਦਮੀ ਕੋਲੋਂ ਮਿਲਣ ਵਾਲੀ ਮੱਝ ਜਾਂ ਗਊ |
ਹੱਥਲ |
ਉਹ ਜਿਸ ਨੂੰ ਸਭ ਪਿਆਰ ਕਰਨ |
ਹਰਮਨ-ਪਿਆਰਾ |
ਜਿਹੜਾ ਲੋਕਾਂ ਤੇ ਜੁਲਮ ਕਰੇ |
ਹੈਂਸਿਆਰਾ |
ਸੋਨੇ ਨੂੰ ਪਰਖਣ ਵਾਲਾ ਪੱਥਰ |
ਕਸਵੱਟੀ, ਕਸੌਟੀ |
ਧਾਰਮਿਕ ਪੱਖ-ਪਾਤ ਰੱਖਣ ਵਾਲਾ |
ਕੱਟੜ |
ਜਿਹੜਾ ਪੈਸੇ ਨਾ ਖਰਚੇ |
ਕੰਜੂਸ, ਸੂਮ |
ਜਿਹੜਾ ਕੰਮ ਤੋਂ ਜੀਅ ਚੁਰਾਵੇ |
ਕੰਮਚੋਰ |
ਜਿਹੜਾ ਸ਼ਕਲੋਂ ਭੈੜਾ ਹੋਵੇ |
ਕਰੂਪ, ਰੂਪਹੀਣ |
ਜਿਹੜਾ ਸ਼ਕਲੋਂ ਸੁਹਣਾ ਹੋਵੇ |
ਸਰੂਪ, ਰੂਪਵਾਨ |
ਉਹ ਧਰਤੀ ਜਿਸ ਵਿਚ ਸ਼ੋਰਾ ਹੋਵੇ |
ਕੱਲਰ |
ਉਹ ਧਰਤੀ ਜੋ ਰੇਤਲੀ ਹੋਵੇ |
ਮੈਰਾ |
ਹੱਥੀਂ ਕੰਮ ਕਰਕੇ ਰੋਟੀ ਖਾਣ ਵਾਲਾ |
ਕਿਰਤੀ |
ਵਿਹਲੀਆਂ ਖਾਣ ਵਾਲਾ |
ਵਿਹਲੜ |
ਉਹ ਆਦਮੀ ਜਿਸ ਦਾ ਵਡੇਰੀ ਉਮਰ ਵਿਚ ਮਰ ਗਿਆ ਹੋਵੇ |
ਛੜਾ |
ਉਹ ਕੁੜੀ ਜਿਸ ਦਾ ਪਤੀ ਨਿੱਕੀ ਉਮਰ ਵਿਚ ਨਰ ਗਿਆ ਹੋਵੇ |
ਬਾਲ-ਵਿਧਵਾ |
ਦੂਜਿਆਂ ਦਿਆਂ ਕੰਮਾਂ ਵਿਚ ਖਾਹ-ਮਖ਼ਾਹ ਦਖ਼ਲ ਦੇਣ ਵਾਲਾ |
ਖੜਪੈਂਚ |
ਚਿਰ ਦੀ ਸੂਈ ਹੋਈ ਮੱਝ ਜਾਂ ਗਊ |
ਖਾਂਘੜ |
ਦੁੱਧ ਦੇਣ ਵਾਲੀ ਮੱਝ ਜਾਂ ਗਊ |
ਲਵੇਰੀ |
ਉਹ ਮੱਝ ਜਾਂ ਗਊ ਜਿਸ ਦੀ ਧਾਰ ਸੌਖੀ ਨਿਕਲ ਸਕੇ |
ਖਿੱਲ |
ਉਹ ਮੱਝ ਜਾਂ ਗਊ ਜਿਸ ਦੀ ਧਾਰ ਸੌਖੀ ਨਾ ਨਿਕਲ ਸਕੇ |
ਘਰੂੜ |
ਉਹ ਮੱਝ ਜਾਂ ਗਊ ਜਿਹੜੀ ਨਾਗੇ ਪਾ ਕੇ ਦੁੱਧ ਦੇਵੇ |
ਤੋਕੜ |
ਉਹ ਮੱਝ ਜਾਂ ਗਊ ਜੋ ਹਰ ਸਾਲ ਸੂਏ |
ਹਰਵਰਿਆਈ |
ਜਿਹੜਾ ਬਹੁਤੀਆਂ ਗੱਲਾਂ ਕਰੇ |
ਗਾਲੜੀ, ਗਲਾਧੜ |
0 Comments