ਯੋਜਕ (Conjunction)
ਦੋ ਸ਼ਬਦਾਂ ਜਾਂ ਵਾਕਾਂ ਨੂੰ ਜੋੜਨ ਵਾਲੇ ਸ਼ਬਦਾਂ ਨੂੰ ਯੋਜਕ ਆਖਿਆ ਜਾਂਦਾ ਹੈ ਜਿਵੇਂ: ਤੇ, ਅਤੇ, ਪਰ, ਕਿ, ਸਗੋਂ, ਤਾਂ, ਇਸ ਲਈ, ਜਿਹੜਾ, ਕਿਉਂਕਿ ਆਦਿ।
ਸੁਰਿੰਦਰ ਨੇ ਕਿਹਾ ਕਿ ਮੈਂ ਉੱਥੇ ਨਹੀਂ ਜਾਵਾਂਗਾ। ਇਸ ਵਾਕ ਵਿੱਚ ‘ਕਿ’ ਯੋਜਕ ਹੈ ਜੋ ਕਿ ਦੋ ਵਾਕਾਂ ‘ਸੁਰਿੰਦਰ ਨੇ ਕਿਹਾ’ ਤੇ ‘ਮੈਂ ਉੱਥੇ ਨਹੀਂ ਜਾਵਾਂਗਾ’ ਨੂੰ ਜੋੜਦਾ ਹੈ। ਓ) ਪ੍ਰੀਤਮ ਤੇ ਸਤਿੰਦਰ ਖੇਡ ਰਹੇ ਹਨ। ਅ) ਸੁਰਿੰਦਰ ਉਮਰ ਵਿੱਚ ਵੱਡਾ ਸੀ ਅਤੇ ਗੁਰਿੰਦਰ ਛੋਟਾ। ੲ) ਰਾਮ ਫੇਲ ਹੋ ਗਿਆ ਕਿਉਂਕਿ ਉਸਨੇ ਮਿਹਨਤ ਨਹੀਂ ਕੀਤੀ। |
ਯੋਜਕ ਸ਼ਬਦਾਂ ਦੀ ਵੰਡ ਦੋ ਤਰ੍ਹਾਂ ਕੀਤੀ ਜਾਂਦੀ ਹੈ:
1. ਰੂਪ ਦੇ ਆਧਾਰ ਤੇ 2. ਅਰਥ ਦੇ ਆਧਾਰ ਤੇ 1. ਰੂਪ ਦੇ ਆਧਾਰ ਤੇ ਯੋਜਕ – ਰੂਪ ਦੇ ਆਧਾਰ ਤੇ ਯੋਜਕ ਦੋ ਤਰ੍ਹਾਂ ਦੇ ਹੁੰਦੇ ਹਨ – 1. ਵਿਕਾਰੀ ਯੋਜਕ 2. ਅਵਿਕਾਰੀ ਯੋਜਕ
2. ਅਰਥ ਦੇ ਆਧਾਰ ਤੇ ਓ) ਸਮਾਨ ਯੋਜਕ ਸਮਾਨ ਯੋਜਕ (Co-ordinate conjunctions)– ਦੋ ਸਮਾਨ ਸ਼ਬਦਾਂ ਤੋਂ ਛੁੱਟ, ਦੋ ਸੁਤੰਤਰ ਵਾਕਾਂ (ਜਾਂ ਸਮਾਨ ਉਪ-ਵਾਕਾਂ) ਨੂੰ ਜੋੜਨ ਵਾਲੇ ਸ਼ਬਦਾਂ ਨੂੰ ਸਮਾਨ ਯੋਜਕ ਕਿਹਾ ਜਾਂਦਾ ਹੈ, ਜਿਵੇਂ 1. ਸਮੁੱਚੀ ਸਮਾਨ ਯੋਜਕ– ਜਿਹੜੇ ਸਮਾਨ ਯੋਜਕ ਦੋ ਸੁਤੰਤਰ ਵਾਕਾਂ (ਜਾਂ ਸਮਾਨ ਉਪ-ਵਾਕਾਂ ) ਨੂੰ ਸਧਾਰਨ ਤੌਰ ਤੇ ਜੋੜ ਕੇ ਸਮੁੱਚਾ ਭਾਵ ਪ੍ਰਗਟ ਕਰਨ, ਉਹਨਾਂ ਨੂੰ ਸਮੁੱਚੀ ਸਮਾਨ ਯੋਜਕ ਕਿਹਾ ਜਾਂਦਾ ਹੈ, ਜਿਵੇਂ- ਉਹ ਨਾ ਕੇਵਲ ਕਵੀ ਹੈ, ਸਗੋਂ ਨਾਵਲਕਾਰ ਵੀ ਹੈ। 2. ਵਿਕਲਪੀ ਸਮਾਨ ਯੋਜਕ – ਜਦ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਉਹਨਾਂ ਵਿਚੋਂ ਆਪਸੀ ਵਟਾਂਦਰੇ ਦਾ ਭਾਵ ਪ੍ਰਗਟ ਹੋਵੇ, ਤਾਂ ਉਨ੍ਹਾਂ ਨੂੰ ਵਿਕਲਪੀ ਸਮਾਨ ਯੋਜਕ ਕਿਹਾ ਜਾਂਦਾ ਹੈ, ਜਿਵੇਂ- ਚਾਹੇ ਤੂੰ ਜੁਰਮਾਨਾ ਭਰ, ਚਾਹੇ ਉਹ ਭਰੇ। 3. ਨਿਖੇਧੀ ਸਮਾਨ ਯੋਜਕ – ਜਦ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਉਨ੍ਹਾਂ ਦਾ ਆਪਸੀ ਟਾਕਰਾ, ਨਿਖੇਧ ਜਾਂ ਵਿਰੋਧ ਪ੍ਰਗਟ ਹੋਵੇ, ਤਾਂ ਉਨ੍ਹਾਂ ਨੂੰ ਨਿਖੇਧੀ ਸਮਾਨ ਯੋਜਕ ਕਿਹਾ ਜਾਂਦਾ ਹੈ, ਜਿਵੇਂ- ਉਹ ਛੋਟਾ ਹੈ, ਪਰ ਜ਼ਹਿਰ ਦਾ ਟੋਟਾ ਹੈ।, ਉਹ ਬੁਜਦਿਲ ਨਹੀ, ਸਗੋਂ ਸੂਰਬੀਰ ਹੈ। 4. ਕਾਰਜ-ਬੋਧਕ ਸਮਾਨ ਯੋਜਕ – ਜਦ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਜੇ ਇਕ ਕਾਰਨ ਨੂੰ ਦੇ ਦੂਜਾ ਕਾਰਜ ਨੂੰ ਪ੍ਰਗਟ ਕਰੇ. ਤਾਂ ਉਹਨਾਂ ਨੂੰ ਕਾਰਜ-ਬੋਧਕ ਸਮਾਨ ਯੋਜਕ ਕਿਹਾ ਜਾਂਦਾ ਹੈ ਜਿਵੇਂ – ਮੈਨੂੰ ਉਸ ਤੇ ਪੱਕਾ ਯਕੀਨ ਹੈ, ਸੋ ਡਰਨ ਦੀ ਕੋਈ ਲੋੜ ਨਹੀਂ। ਅਧੀਨ ਯੋਜਕ (Sub-ordinate Conjunctions)- ਅਧੀਨ ਯੋਜਕ ਸੱਤ ਤਰ੍ਹਾਂ ਦੇ ਹੁੰਦੇ ਹਨ 1. ਸਮਾਨ-ਅਧਿਕਰਨ 1. ਸਮਾਨ ਅਧਿਕਰਨ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕਾਂ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ, ਤਾਂ ਉਸ ਯੋਜਕ ਨੂੰ ਸਮਾਨ ਅਧਿਕਰਨ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇ – ਇਹ ਸੱਚ ਹੈ ਜੁ ਮਾਸਟਰ ਸਾਹਿਬ ਨੂੰ ਇਸ ਅਨਰਥ ਦਾ ਪਤਾ ਨਹੀਂ ਸੀ। 2. ਕਾਰਨ-ਵਾਚਕ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕਾਂ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ, ਤਾਂ ਉਸ ਯੋਜਕ ਨੂੰ ਕਾਰਨ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇਂ – ਮੈਂ ਮਿਹਨਤ ਨਹੀਂ ਕੀਤੀ, ਇਸ ਲਈ ਪਾਸ ਨਹੀਂ ਹੋ ਸਕਦਾ। 3. ਫਲ-ਵਾਚਕ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕਾਂ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪਵਾਕ ਦੀ ਕਿਰਿਆ ਦਾ ਫਲ ਦੱਸੇ ਤਾਂ ਉਸ ਨੂੰ ਫਲ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇ – ਪਰਚੇ ਇੰਨੇ ਅਸਾਨ ਆਏ ਜੁ ਸਾਰੇ ਪਾਸ ਹੋ ਗਏ। 4. ਮੰਤਵ-ਵਾਚਕ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪ-ਵਾਕ ਦੀ ਕਿਰਿਆ ਦਾ ਮੰਤਵ ਦੱਸੇ, ਤਾੰ ਉਸ ਨੂੰ ਮੰਤਵ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇ – ਉਹ ਬਹਾਨੇ ਕਰਦਾ ਹੈ ਤਾਂ ਜੋ ਮਾਰ ਤੋਂ ਬਚ ਜਾਏ। 5. ਸ਼ਰਤ-ਵਾਚਕ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪ-ਵਾਕ ਦਾ ਕਾਰਨ ਸ਼ਰਤ ਵਾਂਗ ਦੱਸੇ ਤਾਂ ਉਸ ਨੂੰ ਸ਼ਰਤ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇਂ – ਜੇ ਤੁਸੀਂ ਆਪਣੀ ਇੱਜਤ ਚਾਹੁੰਦੇ ਹੋ, ਤਾਂ ਮੇਰੀ ਸਹਾਇਤਾ ਕਰੋ। 6. ਵਿਰੋਧ-ਵਾਚਕ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪ-ਵਾਕ ਨਾਲ ਵਿਰੋਧ ਪ੍ਰਗਟ ਕਰੇ ਤਾਂ ਉਸ ਨੂੰ ਵਿਰੋਧ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇਂ – ਭਾਵੇਂ ਉਹ ਅਮੀਰ ਹੈ, ਪਰ ਬਹੁਤ ਕੰਜੂਸ ਹੈ। 7. ਤੁਲਨਾ-ਵਾਚਕ – ਜਦੋਂ ਕੋਈ ਅਧੀਨ ਯੋਜਕ ਅਜਿਹੇ ਉਪ-ਵਾਕ ਨੂੰ ਜੋੜਨ ਲਈ ਵਰਤਿਆ ਜਾਵੇ ਕਿ ਅਧੀਨ ਉਪ-ਵਾਕ ਪਰਧਾਨ ਉਪ-ਵਾਕ ਦੋ ਚੀਜ਼ਾਂ ਦੇ ਗੁਣ-ਔਗੁਣ ਦਾ ਟਾਕਰਾ ਪ੍ਰਗਟ ਕਰਨ ਤਾਂ ਉਸ ਨੂੰ ਤੁਲਨਾ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ, ਜਿਵੇਂ – ਉਹ ਇੰਨਾ ਨਲਾਇਕ ਹੈ, ਮਾਨੋ ਉਸ ਨੂੰ ਕੁਝ ਆਉਂਦਾ ਹੀ ਨਹੀਂ। |
0 Comments