ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ (One Word Substitution)

Published by on

ਜਿਹੜਾ ਬਹੁਤੀ ਵਿੱਦਿਆ ਪੜ੍ਹਿਆ ਹੋਵੇ ਵਿਦਵਾਨ
ਜਿਹੜਾ ਦੋ ਆਦਮੀਆਂ ਵਿਚਕਾਰ ਗੱਲ-ਬਾਤ ਕਰਾਵੇ ਵਿਚੋਲਾ
ਵਿਸ਼ਵਾਸ ਦੁਆ ਕੇ ਫਿਰ ਜਾਣ ਵਾਲਾ ਵਿਸਾਹ-ਘਾਤੀ
ਯੋਧਿਆਂ ਦੀ ਮਹਿਮਾ ਵਿਚ ਲਿਖੀ ਗਈ ਬਿਰਤਾਂਤਕ ਕਵਿਤਾ ਵਾਰ
ਮੌਤ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ ਵਰ੍ਹੀਣਾ
ਵਿਆਹ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ ਵਰ੍ਹੇਜ
ਸਾਲ ਪਿੱਛੋਂ ਆਈ ਜਨਮ ਦੀ ਓਹੀ ਤਰੀਕ ਵਰ੍ਹੇ-ਗੰਢ
ਜਿਹੜਾ ਦਿਲ ਖੋਲ੍ਹ ਕੇ ਦਾਨ ਕਰੇ ਉਦਾਰਚਿਤ
ਜਿਸ ਨੂੰ ਸਹਾਰਿਆ ਨਾ ਜਾ ਸਕੇ ਅਸਹਿ
ਜਿਸ ਨੂੰ ਕੱਟਿਆ ਨਾ ਜਾ ਸਕੇ ਅਕੱਟ
ਜਿਹੜਾ ਕਿਸੇ ਦੀ ਕੀਤੀ ਹੋਈ ਨੇਕੀ ਨਾ ਜਾਣੇ ਅਕ੍ਰਿਤਘਣ
ਜਿਹੜਾ ਕਿਸੇ ਦੀ ਕੀਤੀ ਜਾਣੇ ਕ੍ਰਿਤੱਗ
ਜਿਸ ਨੂੰ ਜੂਆ ਖੇਡਣ ਦੀ ਆਦਤ ਪੈ ਜਾਏ ਜੁਆਰੀਆ
ਜਿਸ ਨੂੰ ਸ਼ਰਾਬ ਪੀਣ ਦੀ ਆਦਤ ਪੈ ਜਾਏ ਸ਼ਰਾਬੀ
ਜਿਸ ਨੂੰ ਵੱਢੀ ਲੈਣ ਦੀ ਆਦਤ ਪੈ ਜਾਏ ਵੱਢੀ-ਖੋਰ
ਉਹ ਕੰਮ ਜੋ ਬਿਨ੍ਹਾਂ ਕੁਝ ਲਏ ਕੀਤਾ ਜਾਏ ਵਗਾਰ
ਉਹ ਜਾਇਦਾਦ ਜੋ ਵੱਡੇ-ਵਡੇਰਿਆਂ ਪਾਸੋਂ ਮਿਲੇ ਵਿਰਸਾ
ਉਹ ਪਾਠ ਜੋ ਅਰੰਭ ਤੋਂ ਲੈ ਕੇ ਅੰਤ ਤੱਕ ਅਰੁਕ ਕੀਤਾ ਜਾਏ ਅਖੰਡ-ਪਾਠ
ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ ਅਖਾੜਾ
ਜਿਸਨੂੰ ਕਿਸੇ ਵੀ ਚੀਜ ਦਾ ਗਿਆਨ ਨਾ ਹੋਵੇ ਅਗਿਆਨੀ
ਜਿਸ ਨੂੰ ਹਰ ਚੀਜ ਦਾ ਗਿਆਨ ਹੋਵੇ ਗਿਆਨੀ
ਜਿਸ ਨੂੰ ਜਿੱਤਿਆ ਨਾ ਜਾ ਸਕੇ ਅਜਿੱਤ
ਜਿਹੜਾ ਕਦੇ ਨਾ ਥੱਕੇ ਅਣਥੱਕ
ਜਿਹੜਾ ਅਣਖ ਰੱਖਦਾ ਹੋਵੇ ਅਣਖੀਲਾ
ਜਿਹੜਾ ਦਿਲ ਦੀਆਂ ਜਾਣੇ ਅੰਤਰਯਾਮੀ
ਮੌਤ ਤੋਂ ਬਾਅਦ ਜਾਇਦਾਦ ਸਬੰਧੀ ਲਿਖਤ ਵਸੀਅਤ
ਜਿਹੜਾ ਅੰਨ੍ਹੇ-ਵਾਹ ਦੂਜਿਆਂ ਦੇ ਮਗਰ ਲੱਗੇ ਲਾਈ-ਲੱਗ
ਅਮਨ-ਚੈਨ ਦੀ ਅਣਹੋਂਦ ਰਾਮ-ਰੌਲਾ
ਉਹ ਰਾਜ ਜਿਸ ਵਿੱਚ ਸਭ ਦੁਖੀ ਹੋਣ ਰਾਵਣ-ਰਾਜ
ਉਹ ਰਾਜ ਜਿਸ ਵਿੱਚ ਸਭ ਸੁਖੀ ਹੋਣ ਰਾਮ-ਰਾਜ
ਜਿਹੜਾ ਕਦੇ ਨਾ ਟੁੱਟੇ ਅਟੁੱਟ
ਜਿਹੜਾ ਨਾ ਦਿਸੇ ਅਦਿਸ
ਜਿਹੜਾ ਕਦੇ ਵੀ ਕੋਈ ਭੁੱਲ ਨਾ ਕਰੇ ਅਭੁੱਲ
ਜਿਹੜਾ ਮੇਟਿਆ ਨਾ ਜਾ ਸਕੇ ਅਮਿੱਟ
ਜਿਸ ਨੂੰ ਮਿਣਿਆ ਨਾ ਜਾ ਸਕੇ ਅਮਿੱਤ
ਜਿਸ ਨੂੰ ਮੋੜਿਆ ਨਾ ਜਾ ਸਕੇ ਅਮੋੜ
ਜਿਹੜਾ ਰੋਕਿਆ ਨਾ ਜਾ ਸਕੇ ਅਰੁਕ
ਜਿਸ ਨੂੰ ਜਾਣਿਆ ਜਾ ਸਕੇ ਅਲੱਖ
ਉਹ ਜਖਮ ਜੋ ਕੱਚਾ ਹੋਵੇ ਅੱਲਾ
ਜਿਹੜਾ ਸੁਭਾਅ ਵਜੋਂ ਮਸਤ-ਮਲੰਗ ਹੋਵੇ ਅਲਬੇਲਾ
ਉਹ ਮਰਦ ਜਿਸ ਦੀ ਪਤਨੀ ਮਰ ਗਈ ਹੋਵੇ ਰੰਡਾ
ਉਹ ਔਰਤ ਜਿਸ ਦਾ ਪਤੀ ਮਰ ਗਿਆ ਹੋਵੇ ਵਿਧਵਾ, ਰੰਡੀ
ਉਹ ਔਰਤ ਜਿਸ ਦਾ ਪਤੀ ਜਿਊਂਦਾ ਹੋਵੇ ਸੁਹਾਗਣ
ਉਹ ਥਾਂ ਜਿੱਥੇ ਯਤੀਮਾਂ ਨੂੰ ਰੱਖਿਆ ਜਾਏ ਯਤੀਮ-ਖਾਨਾ
ਜਿਸ ਦੇ ਮਾਪੇ ਮਰ ਗਏ ਹੋਣ ਯਤੀਮ
ਹਿੱਸੇ ਤੇ ਜਮੀਨ ਲੈ ਕੇ ਵਾਹੀ ਕਰਨ ਵਾਲਾ ਕਿਸਾਨ ਮੁਜ਼ਾਰਾ
ਲਾ ਕੇ ਕਹੀ ਕੋਈ ਗੱਲ ਮਿਹਣਾ
ਉਹ ਗੱਡੀ ਜਿਸ ਵਿੱਚ ਕੇਵਲ ਮਾਲ-ਅਸਬਾਬ ਹੀ ਲੱਦਿਆ ਜਾਏ ਮਾਲ-ਗੱਡੀ
ਉਹ ਜ਼ਮੀਨ ਜਿੱਥੇ ਦੂਰ ਤੱਕ ਬਿਰਖ-ਝਾੜੀਆਂ ਹੀ ਹੋਣ ਜੰਗਲ
ਉਹ ਜ਼ਮੀਨ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ ਮਾਰੂਥਲ
ਉਹ ਜ਼ਮੀਨ ਜੋ ਮੀਂਹ ਦੇ ਆਸਰੇ ਫਸਲ ਦੇਵੇ ਮਾਰੂ
ਉਹ ਬੋਲੀ ਜੋ ਲਿਖਤ ਲਈ ਵਿਦਵਾਨਾਂ ਨੇ ਅਪਣਾਈ ਹੋਵੇ ਟਕਸਾਲੀ ਬੋਲੀ, ਸਾਹਿਤਕ ਬੋਲੀ
ਉਹ ਬੋਲੀ ਜੋ ਕਿਸੇ ਖਾਸ ਇਲਾਕੇ ਦੀ ਹੋਵੇ ਉਪ-ਬੋਲੀ
ਉਹ ਬੋਲੀ ਜੋ ਮਾਂ ਦੇ ਦੁੱਧ ਨਾਲ ਸਿੱਖੀ ਜਾਏ ਮਾਤ-ਬੋਲੀ, ਮਾਤ-ਭਾਸ਼ਾ
ਜਿਹੜੀ ਚੀਜ਼ ਕਿਸੇ ਤੋਂ ਮੰਗੀ ਹੋਵੇ ਮਾਂਗਵੀਂ
ਮਾਸ ਨਾ ਖਾਣ ਵਾਲਾ ਵੈਸ਼ਨੂੰ
ਮਾਸ ਖਾਣ ਵਾਲਾ ਮਾਸਾਹਾਰੀ
ਜਿਹੜਾ ਸਦਾ ਚੜ੍ਹਦੀ ਕਲਾ ਵਿੱਚ ਰਹੇ ਆਸ਼ਾਵਾਦੀ
ਜਿਹੜਾ ਸਦਾ ਢਹਿੰਦੀ ਕਲਾ ਵਿੱਚ ਰਹੇ ਨਿਰਾਸ਼ਾਵਾਦੀ
ਜਿਹੜਾ ਕਿਸੇ ਕਾਨੂੰਨ ਦੀ ਪ੍ਰਵਾਹ ਨਾ ਕਰੇ ਆਕੀ
ਆਪਣੇ-ਆਪ ਨੂੰ ਮਾਰ ਲੈਣਾ ਆਤਮ-ਘਾਤ
ਉਹ ਪੁਸਤਕ ਜਿਸ ਵਿੱਚ ਲਿਖਾਰੀ ਵੱਲੋਂ ਉਸ ਦੀ ਆਪਣੀ ਜੀਵਨੀ ਲਿਖੀ ਹੋਵੇ ਆਤਮ ਕਥਾ, ਸ੍ਵੈ-ਜੀਵਨੀ
ਉਹ ਗੱਲ ਜਿਹੜੀ ਆਪਣੇ-ਆਪ ਨਾਲ ਬੀਤੀ ਹੋਵੇ ਆਪ-ਬੀਤੀ, ਹੱਡ-ਬੀਤੀ
ਉਹ ਗੱਲ ਜਿਹੜੀ ਦੁਨੀਆਂ ਨਾਲ ਬੀਤੀ ਹੋਵੇ ਜੱਗ-ਬੀਤੀ
ਜਿਹੜਾ ਸਾਰਿਆਂ ਤੋਂ ਵੱਖਰਾ ਹੋਵੇ ਅਲੇਪ
ਜਦ ਮੀਂਹ ਦੀ ਘਾਟ ਹੋ ਜਾਏ ਔੜ
ਜਿਸਦੀ ਕੋਈ ਔਲਾਦ ਨਾ ਹੋਵੇ ਔਂਤਰਾ
ਜਿਸਦੀ ਔਲਾਦ ਹੋਵੇ ਸੌਂਤਰਾ
ਜਿਹੜਾ ਬਹੁਤੀਆਂ ਕੌਮਾਂ ਜਾਂ ਦੇਸ਼ਾਂ ਦਾ ਸਾਂਝਾ ਹੋਵੇ ਅੰਤਰ-ਰਾਸ਼ਟਰੀ, ਕੌਮਾਂਤਰੀ
ਜਿਸਨੇ ਧਰਮ ਹਿਤ ਜਾਨ ਦਿੱਤੀ ਹੋਵੇ ਸ਼ਹੀਦ
ਉਹ ਇਸਤਰੀ ਜੋ ਪਤੀ ਨਾਲ ਸੜ ਕੇ ਮਰੇ ਸਤੀ
ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ ਸਪਤਾਹਿਕ
ਸੱਪ ਦਾ ਬੱਚਾ ਸਪੋਲੀਆ
ਜਿਹੜੇ ਇੱਕ ਸਮੇਂ ਹੋਣ ਸਮਕਾਲੀ
ਜਿਸ ਵਿੱਚ ਨਵੀਆਂ ਤੇ ਉਸਾਰੂ ਰੁਚੀਆਂ ਹੋਣ ਅਗਰਗਾਮੀ
ਜਿਸ ਵਿੱਚ ਸਭ ਸ਼ਕਤੀਆਂ ਹੋਣ ਸਰਬ-ਸ਼ਕਤੀਮਾਨ
ਜਦ ਸਾਰਿਆਂ ਦੀ ਇੱਕ ਰਾਏ ਹੋਵੇ ਸਰਬ-ਸੰਮਤੀ
ਜਿਸ ਨੂੰ ਹਰ ਗੱਲ ਦਾ ਪਤਾ ਹੋਵੇ ਸਰਬ-ਗਿਆਤਾ
ਜਿਹੜਾ ਸਭ ਕੁਝ ਖਾ ਜਾਣ ਵਾਲਾ ਹੋਵੇ ਸਰਬ-ਭੱਖੀ
ਜਿਹੜਾ ਹਰ ਥਾਂ ਤੇ ਪਾਇਆ ਜਾਵੇ ਸਰਬ-ਵਿਆਪਕ
ਸੋਨੇ ਚਾਂਦੀ ਦਾ ਵਪਾਰ ਕਰਨ ਵਾਲਾ ਸਰਾਫ਼
ਹੀਰੇ-ਜਵਾਹਰਾਤ ਦਾ ਵਪਾਰ ਕਰਨ ਵਾਲਾ ਜੌਹਰੀ
ਲੋਕਾਂ ਨੂੰ ਵਿਆਜ ਤੇ ਰੁਪਿਆ ਦੇਣ ਵਾਲਾ ਸ਼ਾਹ
ਜੋ ਵਿਆਜ ਤੇ ਰੁਪਿਆ ਲਵੇ ਸਾਮੀ
ਉਹ ਥਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਵੇ ਸ਼ਾਮਲਾਟ
ਉਹ ਰਾਜ-ਪ੍ਰਬੰਧ ਜਿਸ ਵਿੱਚ ਦੂਜਿਆਂ ਤੇ ਹਕੂਮਤ ਕੀਤੀ ਜਾਏ ਸਾਮਰਾਜ
ਦੂਜਿਆਂ ਨੂੰ ਅਧੀਨ ਰੱਖ ਕੇ ਰਾਜ ਕਰਨ ਵਾਲਾ ਸਾਮਰਾਜੀ
ਉਹ ਰਾਜ-ਪ੍ਰਬੰਧ ਜਿਸ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਰਾਜ ਕਰਨ ਲੋਕ-ਰਾਜ
ਲੋਕਾਂ ਦੇ ਪ੍ਰਤੀਨਿਧਾਂ ਦੀ ਕਾਨੂੰਨ ਬਣਾਉਣ ਵਾਲੀ ਸਭਾ ਲੋਕ-ਸਭਾ
ਉਹ ਥਾਂ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਏ ਸਿਵੇ, ਮੜ੍ਹੀਆਂ, ਸ਼ਮਸ਼ਾਨ ਭੂਮੀ
ਉਹ ਥਾਂ ਜਿੱਥੇ ਮੁਰਦਿਆਂ ਨੂੰ ਦਬਾਇਆ ਜਾਏ ਕਬਰਿਸਤਾਨ
ਆਪਣਾ ਉੱਲੂ ਸਿੱਧਾ ਕਰਨ ਵਾਲਾ ਸੁਆਰਥੀ
ਗੁੱਝੇ ਭੇਦਾਂ ਨੂੰ ਲੱਭਣ ਵਾਲਾ ਸੂਹੀਆ
ਕਿਤਾਬਾਂ ਦੀ ਲਿਸਟ ਸੂਚੀ-ਪੱਤਰ
ਲੜਾਈ ਵਿੱਚ ਨਿਡਰਤਾ ਨਾਲ ਲੜਨ ਵਾਲਾ ਸੂਰਮਾ
ਉਹ ਆਦਮੀ ਜੋ ਬਿਨ੍ਹਾਂ ਕੁਝ ਲਏ ਸੇਵਾ ਕਰੇ ਸੇਵਾਦਾਰ
ਪਤੀ ਦੀ ਵਿਆਹੀ ਹੋਈ ਦੂਜੀ ਤੀਵੀਂ ਸੌਂਕਣ
ਕਿਸੇ ਖਾਸ ਆਦਮੀ ਕੋਲੋਂ ਮਿਲਣ ਵਾਲੀ ਮੱਝ ਜਾਂ ਗਊ ਹੱਥਲ
ਉਹ ਜਿਸ ਨੂੰ ਸਭ ਪਿਆਰ ਕਰਨ ਹਰਮਨ-ਪਿਆਰਾ
ਜਿਹੜਾ ਲੋਕਾਂ ਤੇ ਜੁਲਮ ਕਰੇ ਹੈਂਸਿਆਰਾ
ਸੋਨੇ ਨੂੰ ਪਰਖਣ ਵਾਲਾ ਪੱਥਰ ਕਸਵੱਟੀ, ਕਸੌਟੀ
ਧਾਰਮਿਕ ਪੱਖ-ਪਾਤ ਰੱਖਣ ਵਾਲਾ ਕੱਟੜ
ਜਿਹੜਾ ਪੈਸੇ ਨਾ ਖਰਚੇ ਕੰਜੂਸ, ਸੂਮ
ਜਿਹੜਾ ਕੰਮ ਤੋਂ ਜੀਅ ਚੁਰਾਵੇ ਕੰਮਚੋਰ
ਜਿਹੜਾ ਸ਼ਕਲੋਂ ਭੈੜਾ ਹੋਵੇ ਕਰੂਪ, ਰੂਪਹੀਣ
ਜਿਹੜਾ ਸ਼ਕਲੋਂ ਸੁਹਣਾ ਹੋਵੇ ਸਰੂਪ, ਰੂਪਵਾਨ
ਉਹ ਧਰਤੀ ਜਿਸ ਵਿਚ ਸ਼ੋਰਾ ਹੋਵੇ ਕੱਲਰ
ਉਹ ਧਰਤੀ ਜੋ ਰੇਤਲੀ ਹੋਵੇ ਮੈਰਾ
ਹੱਥੀਂ ਕੰਮ ਕਰਕੇ ਰੋਟੀ ਖਾਣ ਵਾਲਾ ਕਿਰਤੀ
ਵਿਹਲੀਆਂ ਖਾਣ ਵਾਲਾ ਵਿਹਲੜ
ਉਹ ਆਦਮੀ ਜਿਸ ਦਾ ਵਡੇਰੀ ਉਮਰ ਵਿਚ ਮਰ ਗਿਆ ਹੋਵੇ ਛੜਾ
ਉਹ ਕੁੜੀ ਜਿਸ ਦਾ ਪਤੀ ਨਿੱਕੀ ਉਮਰ ਵਿਚ ਨਰ ਗਿਆ ਹੋਵੇ ਬਾਲ-ਵਿਧਵਾ
ਦੂਜਿਆਂ ਦਿਆਂ ਕੰਮਾਂ ਵਿਚ ਖਾਹ-ਮਖ਼ਾਹ ਦਖ਼ਲ ਦੇਣ ਵਾਲਾ ਖੜਪੈਂਚ
ਚਿਰ ਦੀ ਸੂਈ ਹੋਈ ਮੱਝ ਜਾਂ ਗਊ ਖਾਂਘੜ
ਦੁੱਧ ਦੇਣ ਵਾਲੀ ਮੱਝ ਜਾਂ ਗਊ ਲਵੇਰੀ
ਉਹ ਮੱਝ ਜਾਂ ਗਊ ਜਿਸ ਦੀ ਧਾਰ ਸੌਖੀ ਨਿਕਲ ਸਕੇ ਖਿੱਲ
ਉਹ ਮੱਝ ਜਾਂ ਗਊ ਜਿਸ ਦੀ ਧਾਰ ਸੌਖੀ ਨਾ ਨਿਕਲ ਸਕੇ ਘਰੂੜ
ਉਹ ਮੱਝ ਜਾਂ ਗਊ ਜਿਹੜੀ ਨਾਗੇ ਪਾ ਕੇ ਦੁੱਧ ਦੇਵੇ ਤੋਕੜ
ਉਹ ਮੱਝ ਜਾਂ ਗਊ ਜੋ ਹਰ ਸਾਲ ਸੂਏ ਹਰਵਰਿਆਈ
ਜਿਹੜਾ ਬਹੁਤੀਆਂ ਗੱਲਾਂ ਕਰੇ ਗਾਲੜੀ, ਗਲਾਧੜ

0 Comments

Leave a Reply

Avatar placeholder