ਵਿਸ਼ਰਾਮ-ਚਿੰਨ੍ਹ (Punctuation)
ਵਿਸ਼ਰਾਮ-ਚਿੰਨ੍ਹ ਤੋਂ ਭਾਵ ਵਿਸ਼ਰਾਮ ਜਾਂ ਠਹਿਰਾਉ ਨੂੰ ਪ੍ਰਗਟ ਕਰਨ ਵਾਲੇ ਉਹ ਚਿੰਨ ਜਿਹੜੇ ਵੱਖ-ਵੱਖ ਠਹਿਰਾਵਾਂ ਲਈ ਲਿਖਤ ਵਿਚ ਵਰਤੇ ਜਾਂਦੇ ਹਨ। ਕੋਈ ਗੱਲ ਕਰਨ ਲੱਗਿਆਂ ਜਾਂ ਕਿਸੇ ਲਿਖਤ ਨੂੰ ਪੜ੍ਹਨ ਲੱਗਿਆਂ ਇਹ ਠਹਿਰਾਉ ਥੋੜ੍ਹੀ ਦੇਰ ਬਾਅਦ ਆਉਂਦੇ ਹਨ। ਕਿਤੇ ਬਹੁਤ ਦੇਰ ਲਈ ਠਹਿਰਨਾ ਪੈਂਦਾ ਹੈ ਅਤੇ ਕਿਤੇ ਥੋੜ੍ਹੇ ਚਿਰ ਲਈ। ਇਹ ਠਹਿਰਾਉ ਬੋਲਣ ਲੱਗਿਆਂ ਤਾਂ ਸਹਿਜ-ਸੁਭਾਅ ਹੀ ਆ ਜਾਂਦੇ ਹਨ,ਪਰ ਲਿਖਤ ਵਿਚ ਇਨ੍ਹਾਂ ਦੇ ਖਾਸ ਚਿੰਨ੍ਹ ਹੁੰਦੇ ਹਨ।
ਚਿੰਨ੍ਹਾਂ ਦੀ ਵਰਤੋਂ ਬਹੁਤ ਮਹੱਤਤਾ ਰੱਖਦੀ ਹੈ। ਬੋਲਣ ਲੱਗਿਆਂ ਜਾਂ ਲਿਖਣ ਲੱਗਿਆਂ ਜੇ ਇਹ ਚਿੰਨ੍ਹ ਯੋਗ ਥਾਂ ਸਿਰ ਨਾ ਵਰਤੇ ਜਾਣ, ਤਾਂ ਅਰਥਾਂ ਵਿਚ ਬਹੁਤ ਫ਼ਰਕ ਪੈ ਜਾਂਦਾ ਹੈ; ਜਿਵੇਂ: ਰੋਕੋ ਨਾ, ਜਾਣ ਦਿਓ। (ਭਾਵ ਜਾਣ ਦਿਓ।) |
|||
ਪੰਜਾਬੀ ਵਿੱਚ ਵਰਤੇ ਜਾਂਦੇ ਵਿਸਰਾਮ ਚਿੰਨ੍ਹ:
|
|||
1. ਡੰਡੀ ਜਾਂ ਪੂਰਨ ਵਿਸਰਾਮ ਚਿੰਨ੍ਹ (Full Stop) (।) ਡੰਡੀ ਨੂੰ ਪੂਰਨ ਵਿਸਰਾਮ ਵੀ ਕਿਹਾ ਜਾਂਦਾ ਹੈ। ਇਹ ਚਿੰਨ੍ਹ ਵਾਕ ਦੇ ਖ਼ਤਮ ਹੋਣ ‘ਤੇ ਪੂਰਨ ਠਹਿਰਾਉ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ; ਜਿਵੇਂ: ਸੋਹਨ ਬਿਮਾਰ ਹੈ। ਇਹ ਇਕ ਵਾਕ ਨੂੰ ਦੂਜੇ ਵਾਕ ਨਾਲੋਂ ਵੱਖ ਕਰਦਾ ਹੈ। ਪੰਜਾਬੀ ਦੀਆਂ ਪੁਰਾਣੀਆਂ ਲਿਖਤਾਂ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਲਈ ਦੋ ਡੰਡੀਆਂ (।।) ਵਰਤੀਆਂ ਹੋਈਆਂ ਮਿਲਦੀਆਂ ਹਨ, ਪਰ ਅੱਜ-ਕੱਲ ਕੇਵਲ ਇਕ ਡੰਡੀ (।) ਹੀ ਵਰਤੀ ਜਾਂਦੀ ਹੈ। ਅੰਗਰੇਜੀ ਵਿਚ ਇਸ ਡੰਡੀ ਦੀ ਥਾਂ ਨੁਕਤਾ (.) ਵਰਤਿਆ ਜਾਂਦਾ ਹੈ।2. ਪ੍ਰਸ਼ਨ-ਚਿੰਨ੍ਹ (Sign of Interrogation) (?) ਪ੍ਰਸ਼ਨ-ਚਿੰਨ੍ਹ ਵੀ ਪੂਰਨ ਵਿਸਰਾਮ ਲਈ ਵਰਤਿਆ ਜਾਂਦਾ ਹੈ, ਪਰ ਇਹ ਉਸ ਵਾਕ ਦੇ ਅੰਤ ਵਿਚ ਆਉਂਦਾ ਹੈ ਜਿਸ ਵਿਚ ਕੋਈ ਪੁੱਛ-ਗਿੱਛ ਕੀਤੀ ਹੋਵੇ; ਜਿਵੇਂ: ਕਿਸ ਨੇ ਇਨਾਮ ਜਿੱਤਿਆ ?, ਉਹ ਕੌਣ ਹੈ ?, ਇਹ ਕਿਤਾਬ ਕਿਸਦੀ ਹੈ?, ਨਾਂ ਵਿੱਚ ਕੀ ਪਿਆ ਹੈ? ਜਦ ਮਿਸ਼ਰਤ ਵਾਕ ਵਿਚ ਪ੍ਰਸ਼ਨ-ਵਾਕ ਕਿਸੇ ਹੋਰ ਦੇ ਅਧੀਨ ਹੋਵੇ ਤਾਂ ਉਸ ਦੇ ਅੰਤ ਵਿਚ ਪ੍ਰਸ਼ਨ-ਚਿੰਨ੍ਹ ਦੀ ਥਾਂ ਡੰਡੀ ਵਰਤੀ ਜਾਂਦੀ ਹੈ; ਜਿਵੇਂ: ਮੈਨੂੰ ਸਮਝ ਨਹੀਂ ਆਉਂਦੀ, ਉਹ ਕਿਉਂ ਨਹੀਂ ਮਿਹਨਤ ਕਰਦਾ। 3. ਵਿਸਮਿਕ ਚਿੰਨ੍ਹ (Sign of Exclamation) (!) ਓ) ਜਦ ਕਿਸੇ ਨੂੰ ਸੰਬੋਧਨ ਕਰਨਾ ਹੋਵੇ; ਜਿਵੇਂ : ਓਏ ਬੰਤਿਆ! ਬਹੁਤਾ ਮੂੰਹ ਨਾ ਖੋਲ੍ਹ। ਅ) ਜਦ ਖੁਸ਼ੀ, ਗ਼ਮੀ ਜਾਂ ਹੈਰਾਨੀ ਵਾਲੇ ਵਾਕ ਵਰਤੇ ਜਾਣ; ਜਿਵੇਂ : ਆਹਾ! ਅਸੀਂ ਮੈਚ ਜਿੱਤ ਗਏ। (ਖੁਸ਼ੀ) ੲ) ਜਦ ਵਿਸਮਿਕ ਸ਼ਬਦਾਂ ਜਾਂ ਵਾਕੰਸ਼ਾਂ ਨੂੰ ਵਰਤਿਆ ਜਾਵੇ; ਜਿਵੇਂ : ਕਾਸ਼ !,ਸ਼ਾਬਾਸ਼ੇ !, ਲੱਖ-ਲਾਹਨਤ !, ਧੰਨ-ਭਾਗ !, ਹਾਏ ਮਾਂ ! ਆਦਿ। ਕਈ ਵਾਰੀ ਵਿਸਮਿਕ ਭਾਵਾਂ ਨੂੰ ਵਧਾਉਣ ਲਈ ਇਸ ਚਿੰਨ੍ਹ ਨੂੰ ਦੂਹਰਾ ਜਾਂ ਤੀਹਰਾ ਵੀ ਕਰ ਲਿਆ ਜਾਂਦਾ ਹੈ; ਜਿਵੇਂ : ਲਾਹਨਤ ! ਲੱਖ-ਲਾਹਨਤ !! 4. ਕਾਮਾ (Comma) (,) ਇਹ ਚਿੰਨ੍ਹ ਥੋੜ੍ਹੇ ਜਿਹੇ ਠਹਿਰਾਅ ਲਈ ਵਰਤਿਆ ਜਾਂਦਾ ਹੈ। ਇਸ ਦੀ ਸ਼ੁੱਧ ਵਰਤੋਂ ਹੇਠ ਅਨੁਸਾਰ ਹੁੰਦੀ ਹੈ : 1. ਜਦ ਕਿਸੇ ਵਾਕ ਵਿੱਚ ਇੱਕ ਵਿਸ਼ੇਸ਼ ਲਈ ਬਹੁਤੇ ਵਿਸ਼ੇਸ਼ਣ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਏ ਤਾਂ ਹਰ ਵਿਸ਼ੇਸ਼ਣ ਤੋਂ ਬਾਅਦ ਕਾਮਾ ਵਰਤਿਆ ਜਾਂਦਾ ਹੈ; ਜਿਵੇਂ : ਠੱਗ, ਚੋਰ, ਬਦਮਾਸ਼ ਤੇ ਸਮਗਲਰ ਪੁਲਿਸ ਦੀ ਕੁੱਟ ਖਾਂਦੇ ਹਨ। 2. ਜਦ ਕਿਸੇ ਵਾਕ ਵਿੱਚ ਸ਼ਬਦਾਂ ਦੇ ਜੋੜੇ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਵੀ ਯੋਜਕ ਨਾ ਹੋਵੇ ਤਾਂ ਹਰ ਜੋੜੇ ਤੋਂ ਬਾਅਦ ਕਾਮਾ ਲਗਾਇਆ ਜਾਂਦਾ ਹੈ; ਜਿਵੇਂ : ਇਸ ਸੰਸਾਰ ਵਿੱਚ ਚੰਗੇ-ਬੁਰੇ, ਅਮੀਰ-ਗਰੀਬ, ਆਸਤਿਕ-ਨਾਸਤਿਕ, ਦੁਖੀ-ਸੁਖੀ ਤੇ ਨੇਕ ਨੀਤ-ਬਦਨੀਤ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ। 3. ਜਦ ਕਿਸੇ ਵਾਕ ਵਿੱਚ ਇੱਕੋ ਜਿਹੇ ਵਾਕੰਸ਼ ਜਾਂ ਉਪਵਾਕ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਬਾਅਦ ਕਾਮਾ ਲਗਾਇਆ ਜਾਂਦਾ ਹੈ; ਜਿਵੇਂ : 4. ਜਦ ਕਿਸੇ ਵਾਕ ਵਿੱਚ ਅਨੁਕਰਮੀ (Apposition) ਸ਼ਬਦ ਵਰਤੇ ਜਾਣ ਤਾਂ ਉਨ੍ਹਾਂ ਦੇ ਦੋਨੋਂ ਪਾਸੇ ਕਾਮੇ ਲਗਾਏ ਜਾਂਦੇ ਹਨ; ਜਿਵੇਂ : ਸਭ ਵਿਰੋਧੀ ਪਾਰਟੀਆਂ ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ, ਦੇ ਮਗਰ ਹੱਥ ਧੋ ਕੇ ਪਈਆਂ ਹੋਈਆਂ ਹਨ। 5. ਜਦ ਕਿਸੇ ਵਾਕ ਦਾ ਕਰਤਾ ਲੰਮੇਰਾ ਹੋਵੇ ਜਾਂ ਨਿੱਕਾ ਜਿਹਾ ਵਾਕ ਬਣ ਜਾਵੇ ਤਾਂ ਉਸ (ਕਰਤਾ) ਦੇ ਅੰਤ ਵਿੱਚ ਕਾਮਾ ਲਗਾਇਆ ਜਾਂਦਾ ਹੈ; ਜਿਵੇਂ : ਲੀਡਰੀ ਦੇ ਭੁੱਖੇ ਨੇਤਾ, ਪਹਿਲੇ ਦਰਜੇ ਦੇ ਲਾਲਚੀ ਹੁੰਦੇ ਹਨ। 6. ਜਦ ਮਿਸ਼ਰਤ-ਵਾਕ ਵਿੱਚ ਨਾਂਵ ਉਪਵਾਕ ਨਾਲ ‘ਕਿ’, ‘ਪਈ’ ਜਾਂ ‘ਜੁ’ ਆਦਿ ਯੋਜਕ ਨਾ ਹੋਣ, ਤਾਂ ਯੋਜਕ ਦੀ ਥਾਂ ਕਾਮਾ ਵਰਤਿਆ ਜਾਂਦਾ ਹੈ; ਜਿਵੇਂ : 7. ਜਦ ਮਿਸ਼ਰਤ-ਵਾਕ ਵਿੱਚ ਪ੍ਰਧਾਨ-ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਨਿਖੇੜਿਆ ਜਾਵੇ ਤਾਂ ਦੁਵੱਲੀ ਕਾਮੇ ਵਰਤੇ ਜਾਂਦੇ ਹਨ; ਜਿਵੇਂ : 8. ਜਦ ਮਿਸ਼ਰਤ ਵਾਕ ਵਿੱਚ ਪ੍ਰਧਾਨ-ਉਪਵਾਕ ਨੂੰ ਕਿਰਿਆ-ਵਿਸ਼ੇਸ਼ਣ ਉਪਵਾਕ ਨਾਲੋਂ ਨਿਖੇੜਿਆ ਜਾਏ ਤਾਂ ਕਾਮਾ ਵਰਤਿਆ ਜਾਂਦਾ ਹੈ; ਜਿਵੇਂ : 9. ਆਮ ਤੌਰ ‘ਤੇ ‘ਤੇ’ ਜਾਂ ‘ਅਤੇ’ ਆਦਿ ਯੋਜਕਾਂ ਨਾਲ ਜੁੜੇ ਹੋਏ ਉਪਵਾਕਾਂ ਵਿੱਚ ਕਾਮਾ ਨਹੀਂ ਲਗਾਇਆ ਜਾਂਦਾ, ਪਰ ਜਦ ਇਸ ਤਰ੍ਹਾਂ ਤੇ ਉਪ-ਵਾਕ ਲੰਮੇ ਹੇ ਜਾਣ ਤਾਂ ਉਨ੍ਹਾਂ ਨੂੰ ਨਿਖੇੜਨ ਲਈ ਕਾਮਾ ਵਰਤਿਆ ਜਾਂਦਾ ਹੈ; ਜਿਵੇਂ : 10. ਜਦ ਕਿਸੇ ਵੱਡੇ ਵਾਕ ਦੇ ਉਪ-ਵਾਕ ‘ਤਾਹੀਉਂ’, ‘ਪਰ’, ‘ਇਸ ਲਈ’, ‘ਸਗੋਂ’ ‘ਤੇ ‘ਫਿਰ ਵੀ’ ਆਦਿ ਸਮਾਨ ਯੋਜਕਾਂ ਨਾਲ ਜੁੜੇ ਹੋਣ; ਜਿਵੇਂ : 11. ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ; ਜਿਵੇਂ : 5. ਬਿੰਦੀ ਵਾਲਾ ਕਾਮਾ ਜਾਂ ਅਰਧ-ਵਿਸਰਾਮ (Semi Colon) (;) ਜਦ ਕਿਸੇ ਵਾਕ ਵਿੱਚ ਠਹਿਰਾਉ ਪੂਰਨ ਵਿਸਰਾਮ ਨਾਲੋਂ ਘੱਟ ਤੇ ਕਾਮੇ ਦੇ ਠਹਿਰਾਉ ਨਾਲੋਂ ਵੱਧ ਹੋਵੇ ਤਾਂ ਬਿੰਦੀ ਵਾਲਾ ਕਾਮਾ ਵਰਤਿਆ ਜਾਂਦਾ ਹੈ। ਇਸ ਨੂੰ ਅਰਧ-ਵਿਸਰਾਮ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਹੇਠ ਦੱਸੀਆਂ ਥਾਵਾਂ ‘ਤੇ ਕੀਤੀ ਜਾਂਦੀ ਹੈ: 1. ਜਦ ਕਿਸੇ ਵੱਡੇ ਵਾਕ ਵਿੱਚ ਅਜਿਹੇ ਉਪ-ਵਾਕ ਹੋਣ, ਜਿਹੜੇ ਹੋਣ ਵੀ ਪੂਰੇ ਪਰ ਇਕ-ਦੂਜੇ ਨਾਲ ਸਬੰਧ ਵੀ ਰੱਖਣ, ਤਾਂ ਉਨ੍ਹਾਂ ਨੂੰ ਨਿਖੇੜਨ ਲਈ ਇਹ ਚਿੰਨ੍ਹ ਵਰਤਿਆ ਜਾਂਦਾ ਹੈ; ਜਿਵੇਂ : 2. ਜਦ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ ਤਾਂ ਸ਼ਬਦ ਜਿਵੇਂ ਜਾਂ ਜਿਹਾ ਕਿ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ; ਜਿਵੇਂ : 6. ਦੁਬਿੰਦੀ ਜਾਂ ਕੋਲਨ (Colon)(:) 1. ਜਦ ਕਿਸੇ ਵਾਕ ਵਿੱਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਆਪਣੇ-ਆਪ ਵਿੱਚ ਅਰਥਾਂ ਵਜੋਂ ਪੂਰਾ ਹੋਵੇ ਤੇ ਦੂਜਾ ਹਿੱਸਾ ਪਹਿਲੇ ਦੀ ਵਿਆਖਿਆ ਕਰੇ ਤਾਂ ਉਨ੍ਹਾਂ ਨੂੰ ਨਿਖੇੜਨ ਲਈ ਪਹਿਲੇ ਹਿੱਸੇ ਤੇ ਅੰਤ ਵਿੱਚ ਦੁਬਿੰਦੀ ਲਾਈ ਜਾਂਦੀ ਹੈ; ਜਿਵੇਂ : 2. ਜਦ ਕਿਸੇ ਤੇ ਕਹੇ ਹੋਏ ਸ਼ਬਦ ਇੰਨ-ਬਿੰਨ ਲਿਖਣੇ ਹੋਣ, ਤਾਂ ਉਨ੍ਹਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੁਬਿੰਦੀ ਵਰਤੀ ਜਾਂਦੀ ਹੈ; ਜਿਵੇਂ : ਵਾਰਸ ਸ਼ਾਹ ਨੇ ਪਤੇ ਦੀ ਗੱਲ ਆਖੀ ਹੈ: “ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।” 3. ਜਦ ਸ਼ਬਦਾਂ ਨੂੰ ਸੰਖੇਪ ਕਰਕੇ ਲਿਖਣਾ ਹੋਵੇ; ਜਿਵੇਂ : ਪ੍ਰਿੰ: (ਪ੍ਰਿੰਸੀਪਲ), ਪ੍ਰੋ: (ਪ੍ਰੋਫੈਸਰ), ਸ: (ਸਰਦਾਰ) 7. ਡੈਸ਼ (Dash)(-) 1. ਜਦ ਕਿਸੇ ਵਾਕ ਵਿੱਚ, ਇਕਦਮ ਯਾਦ ਆ ਜਾਣ ਤੇ, ਕੋਈ ਅਸੰਬੰਧਿਤ ਗੱਲ ਕਹੀ ਜਾਵੇ ਤਾਂ ਉਸ (ਅਸੰਬੰਧਿਤ ਗੱਲ) ਦੇ ਪਹਿਲਾਂ ਡੈਸ਼ ਵਰਤੀ ਜਾਂਦੀ ਹੈ; ਜਿਵੇਂ : 2. ਜਦ ਕਿਸੇ ਵਾਕ ਵਿੱਚ ਕੋਈ ਵਾਧੂ ਗੱਲ ਕਹਿਣੀ ਹੋਵੇ ਤਾਂ ਉਸ ਦੇ ਦੋਨੋਂ ਪਾਸੇ ਡੈਸ਼ ਪਾਈ ਜਾਂਦੀ ਹੈ; ਜਿਵੇਂ : 3. ਜਦ ਕਿਸੇ ਥਥਲੀ ਜਾਂ ਹਟਕੋਰਿਆਂ ਭਰੀ ਗੱਲ ਨੂੰ ਦੱਸਣਾ ਹੋਵੇ, ਤਾਂ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ : 4. ਜਦ ਨਾਟਕ ਵਿੱਚ ਪਾਤਰਾਂ ਦੀ ਵਾਰਤਾਲਾਪ ਲਿਖਣੀ ਹੋਏ ਤਾਂ ਪਾਤਰਾਂ ਦੇ ਨਾਂ ਅੱਗੇ ਡੈਸ਼ ਪਾਈ ਜਾਂਦੀ ਹੈ; ਜਿਵੇਂ : 8. ਦੁਬਿੰਦੀ ਡੈਸ਼ (Colon and Dash)(:-) 1. ਜਦ ਕੁਝ ਚੀਜਾਂ ਦਾ ਵੇਰਵਾ ਦੇਣਾ ਹੋਏ, ਤਾਂ ਉਸ ਵੇਰਵੇ ਤੋਂ ਪਹਿਲਾਂ ਦੁਬਿੰਦੀ ਡੈਸ਼ ਵਰਤੀ ਜਾਂਦੀ ਹੈ; ਜਿਵੇਂ : ਪਾਪਾ ਜੀ, ਮੈਨੂੰ ਹੇਠ ਲਿਖੀਆਂ ਚੀਜ਼ਾਂ ਚਾਹੀਦੀਆਂ ਹਨ :-
2. ਜਦ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਣ ਦੇਣੀ ਹੋਵੇ ਤਾਂ ਇਹ ਚਿੰਨ ਵਰਤਿਆ ਜਾਂਦਾ ਹੈ; ਜਿਵੇਂ :- ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦੇ ਹੋਣ ਬਾਰੇ ਪਤਾ ਚੱਲੇ, ਉਸ ਨੂੰ ਕਿਰਿਆ ਕਹਿੰਦੇ ਹਨ; ਜਿਵੇਂ :- ਖਾਂਦਾ ਹੈ, ਜਾਂਦਾ ਹੈ। 9. ਪੁੱਠੇ ਕਾਮੇ (Inverted Commas)(‘ ‘, ” “) ਪੁੱਠੇ ਕਾਮੇ ਦੋ ਪ੍ਰਕਾਰ ਦੇ ਹੁੰਦੇ ਹਨ-
1. ਜਦ ਕਿਸੇ ਦੀ ਗੱਲ ਨੂੰ ਇੰਨ-ਬਿੰਨ ਦੱਸਣਾ ਹੋਏ ਤਾਂ ਦੂਹਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ, ਪਰ ਜੇ ਇਸ ਵਿੱਚ ਕੋਈ ਹੋਰ ਗੱਲ ਇੰਨ-ਬਿੰਨ ਕਹਿਣੀ ਹੋਵੇ ਤਾਂ ਉਸ ਨੂੰ ਇਕਹਿਰੇ ਕਾਮਿਆਂ ਵਿੱਚ ਲਿਖਿਆ ਜਾਂਦਾ ਹੈ; ਜਿਵੇਂ :- ਗੁਰਦੀਪ ਨੇ ਪ੍ਰੀਤਮ ਨੂੰ ਕਿਹਾ, ” ਤੇਰੇ ਦੋਸਤ ਨੇ ਸੁਨੇਹਾ ਭੇਜਿਆ ਹੈ, ‘ਮੇਰੇ ਭਰਾ ਦੇ ਵਿਆਹ ਵਿੱਚ ਜਰੂਰ ਆਉਣਾ’।” |
0 Comments